Home / ਭਾਰਤ / ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ ਸੀ. ਆਰ. ਪੀ. ਐੱਫ. ਦੀ ਗੱਡੀ ‘ਤੇ ਹਮਲਾ

ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ ਸੀ. ਆਰ. ਪੀ. ਐੱਫ. ਦੀ ਗੱਡੀ ‘ਤੇ ਹਮਲਾ

27 ਜਵਾਨ ਸ਼ਹੀਦ
ਦੰਤੇਵਾੜਾ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਸੀ. ਆਰ. ਪੀ. ਐੱਫ. ਦੀ ਇਕ ਗੱਡੀ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ, ਜਿਸ ਵਿਚ 7 ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਦੰਤੇਵਾੜਾ ਜ਼ਿਲੇ ਦੇ ਪੁਲਿਸ ਸੁਪਰਡੈਂਟ  ਨੇ ਇਸ ਹਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਕਸਲੀਆਂ ਨੇ ਜ਼ਿਲੇ ਦੇ ਮੈਲਾਵਾੜਾ ਵਿਚ ਸੀ. ਆਰ. ਪੀ. ਐੱਫ. ਦੀ ਬਖਤਰਬੰਦ ਗੱਡੀ ਵਿਚ ਉਸ ਸਮੇਂ ਧਮਾਕਾ ਕਰਕੇ ਉਡਾਇਆ ਜਦੋਂ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸੀ। ਹਮਲੇ ਦੌਰਾਨ ਗੱਡੀ ਵਿਚ ਸਵਾਰ ਨੀਮ ਫੌਜੀ ਬਲ ਦੇ ਸਾਰੇ 7 ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ।ઠ
ਸ਼ਹੀਦ ਹੋਣ ਵਾਲੇ ਸਾਰੇ ਜਵਾਨ ਸੀ. ਆਰ. ਪੀ. ਐੱਫ. ਦੀ 111ਵੀਂ ਬਟਾਲੀਅਨ ਵਿਚ ਤਾਇਨਾਤ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਭਾਰੀ ਸੁਰੱਖਿਆ ਫੋਰਸ ਨੂੰ ਰਵਾਨਾ ਕੀਤਾ ਗਿਆ ਹੈ। ਪੁਲਿਸ ਪੂਰੇ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਉਣ ਦੀ ਤਿਆਰੀ ਕਰ ਰਹੀ ਹੈ।

Check Also

ਕਿਸਾਨਾਂ ਦਾ ਕਰਜ਼ਾ ਮੁਆਫੀ ਲਈ ਕੇਂਦਰ ਦਾ ਕੋਈ ਸਹਿਯੋਗ ਨਹੀਂ

ਕੈਪਟਨ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਤੋਂ …