Home / ਕੈਨੇਡਾ / ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15% ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ

ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15% ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ

ਬਰੈਂਪਟਨ/ਬਿਊਰੋ ਨਿਊਜ਼
ਗੋਰ-ਮਾਲਟਨ ਦੇ ਐੱਮ.ਪੀ.ਪੀ., ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਅਤੇ ਗੌਰਮਿੰਟ ਐਂਡ ਕੰਜ਼ਿਊਮਰ ਕ੍ਰਿਟਿਕ ਜਗਮੀਤ ਸਿੰਘ ਨੇ ਓਨਟਾਰੀਓ ਦੀ ਲਿਬਰਲ ਸਰਕਾਰ ਨੂੰ ਆਪਣਾ ਐੱਨ.ਡੀ.ਪੀ. ਅਤੇ ਓਨਟਾਰੀਓ-ਵਾਸੀਆਂ ਨਾਲ ਕੀਤਾ 2013 ਦਾ ਵਾਅਦਾ ਤੋੜਨ ਵਾਲੀ ਦੱਸਿਆ ਜਿਸ ਵਿੱਚ ਉਸ ਨੇ ਸੂਬੇ ਵਿੱਚ ਆਟੋ ਇੰਸ਼ੋਅਰੈਂਸ ਨੂੰ 15% ਘਟਾਉਣ ਦੀ ਗੱਲ ਕੀਤੀ ਸੀ।  ਬੀਤੇ ਸੋਮਵਾਰ ਟੋਰਾਂਟੋ ਅਸੈਂਬਲੀ ਹਾਲ ਵਿੱਚ ਪ੍ਰੀਮੀਅਰ ਕੈਥਲੀਨ ਵਿੱਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤਨਜ਼ ਭਰੇ ਲਹਿਜ਼ੇ ਵਿੱਚ ਕਿਹਾ,”ਓਨਟਾਰੀਓ-ਵਾਸੀਆਂ ਨੂੰ ਤੁਹਾਡੇ ਕੋਲੋਂ ਕਿਸੇ ਵੀ ਵਾਅਦੇ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਤੁਸੀਂ ਉਸ ਨੂੰ ਨਿਭਾਉਣਾ ਤਾਂ ਹੁੰਦਾ ਨਹੀਂ।”

Check Also

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵਲੋਂ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰਵਾਉਣ ਵਾਲੇ ਐਮ ਪੀ ਪੀਜ਼ ਦਾ ਕੀਤਾ ਵਿਸ਼ੇਸ਼ ਸਨਮਾਨ

ਮਾਲਟਨ/ਬਿਊਰੋ ਨਿਊਜ਼ ਸ੍ਰੀ ਗੁਰੂ ਸਿੰਘ ਸਭ ਮਾਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀ ਕੈਨੇਡਾ …